Home 🎬 Bollywood 🎵 Pakistani 🎤 English Pop

Parwah Na Kar

👤 Satinder Sartaaj 🎼 Tehreek ⏱️ 5:03
🎵 3730 characters
⏱️ 5:03 duration
🆔 ID: 14016136

📜 Lyrics

ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ

ਵਕਤਾਂ ਦਾ ਕੰਮ ਅਜ਼ਮਾਉਣਾ ਏ
ਹਰ ਪਾਸੋਂ ਘੇਰਾਂ ਪਾਉਣਾ ਏ
ਵਕਤਾਂ ਦਾ ਕੰਮ ਅਜ਼ਮਾਉਣਾ ਏ
ਹਰ ਪਾਸੋਂ ਘੇਰਾਂ ਪਾਉਣਾ ਦੇ
ਇਹਨੇ ਤਾਂ ਪਰਖਣੇ ਜੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ

ਕਿਸਮਤ ਨੂੰ ਖੇਡੀ ਜਾਵਣ ਦੇ
ਇਹ ਕੌਡੀ ਪਾਉਂਦੀ ਪਾਵਣ ਦੇ
ਕਿਸਮਤ ਨੂੰ ਖੇਡੀ ਜਾਵਣ ਦੇ
ਇਹ ਕੌਡੀ ਪਾਉਂਦੀ ਪਾਵਣ ਦੇ
ਜ਼ਿੰਦਗੀ ਦੇ ਪੰਧ ਲਮੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ

ਚਿੰਤਾ ਕਰ ਲੱਭਦੀ ਫਿਰਦੀ ਏ
ਸੋਚਾਂ ਤੋਂ ਜ਼ਰੂਰਤ ਸਿਰ ਦੀ ਏ
ਚਿੰਤਾ ਕਰ ਲੱਭਦੀ ਫਿਰਦੀ ਏ
ਸੋਚਾਂ ਤੋਂ ਜ਼ਰੂਰਤ ਸਿਰ ਦੀ ਏ
ਫ਼ਿਕਰਾਂ ਦੇ ਐਵੇਂ ਫੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ

ਓ, ਦੁਨੀਆ ਨੂੰ ਐਵੇਂ ਭੰਡਣਾ ਕੀ?
ਛੱਡ ਸ਼ਾਇਰਾਂ ਨਫ਼ਰਤ ਵੰਡਣਾ ਕੀ
ਓ, ਦੁਨੀਆ ਨੂੰ ਐਵੇਂ ਭੰਡਣਾ ਕੀ?
ਛੱਡ ਸ਼ਾਇਰਾਂ ਨਫ਼ਰਤ ਵੰਡਣਾ ਕੀ
ਜ਼ਿਆਦਾਤਰ ਲੋਕ ਚੰਗੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ

ਜਜ਼ਬੇ ਨੂੰ ਜਿਉਂਦਾ ਰੱਖਦੇ ਜੋ
Sartaaj ਵੇ ਤੇਰੇ ਪੱਖ ਦੇ ਜੋ
ਓ, ਜਜ਼ਬੇ ਨੂੰ ਜਿਉਂਦਾ ਰੱਖਦੇ ਜੋ
Sartaaj ਵੇ ਤੇਰੇ ਪੱਖ ਦੇ ਜੋ
ਤੇਰੇ ਲਈ ਉਹੀ ਬਥੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈਦ ਨੇ, ਪਰਵਾਹ ਨਾ ਕਰ
ਜੋ ਤੇਰੇ ਨੇ ਉਹ ਤੇਰੇ ਈ ਨੇ, ਪਰਵਾਹ ਨਾ ਕਰ
ਇਸ ਰਾਤ ਤੋਂ ਬਾਅਦ ਸਵੇਰੇ ਈ ਨੇ, ਪਰਵਾਹ ਨਾ ਕਰ...
ਓ-ਓ

⭐ Rate These Lyrics

Average: 0.0/5 • 0 ratings