Home 🎬 Bollywood 🎵 Pakistani 🎤 English Pop

Dil Pehlan Jeha Nahi Riha

👤 Satinder Sartaj 🎼 Sidq,Rzaa,Tlb,Jzbaat ⏱️ 8:26
🎵 4562 characters
⏱️ 8:26 duration
🆔 ID: 21630903

📜 Lyrics

ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

ਵੇਖੇ ਦੁਨੀਆ ਦੇ ਰੰਗ, ਦੁਨੀਆ ਦੇ ਰੰਗ ਥੋੜਾ ਹੋਰ ਹੋ ਗਿਆ

ਉਹ ਵੀ ਸਮੇਂ ਸੀ, ਹਵਾ ਸੀ ਜਦੋਂ ਲੱਗਦੀ ਗੁਲਾਬੀ
ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ ਚਾਬੀ, ਹਾਏ
ਉਹ ਵੀ ਸਮੇਂ ਸੀ, ਹਵਾ ਸੀ ਜਦੋਂ ਲੱਗਦੀ ਗੁਲਾਬੀ
ਅਰਮਾਨਾਂ ਦੇ ਸੰਦੂਕ ਦੀ ਸੀ ਸਾਡੇ ਕੋਲ ਚਾਬੀ
ਹੁਣ ਆਪਣੀਆਂ ਸੱਧਰਾਂ ਦਾ, ਆਪਣੀਆਂ ਸੱਧਰਾਂ ਦਾ ਚੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

ਹੋ-ਓ-ਓ-ਓ-ਓ

ਕਦੇ ਪਿੱਪਲ਼ਾਂ ਦੇ ਪੱਤਿਆਂ ਦੀ ਪੀਪਣੀ ਬਣਾਉਣੀ
ਕਦੇ ਖੜ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ, ਹਾਏ
ਕਦੇ ਪਿੱਪਲ਼ਾਂ ਦੇ ਪੱਤਿਆਂ ਦੀ ਪੀਪਣੀ ਬਣਾਉਣੀ
ਕਦੇ ਖੜ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ
ਹੁਣ ਨਗ਼ਮਾ ਸਾਰੰਗੀਆਂ ਦਾ, ਨਗ਼ਮਾ ਸਾਰੰਗੀਆਂ ਦਾ ਸ਼ੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

ਹੁਣ ਅੱਧੀਆਂ ਰਾਤਾਂ ਨੂੰ ਕਦੇ ਗਿਣੇ ਨਹਿਓ ਤਾਰੇ
ਹੁਣ ਬੱਦਲ਼ਾਂ ਦੇ ਨਾਲ ਵੀ ਨਹੀਂ ਭਰੀਦੇ ਹੁੰਗਾਰੇ, ਹਾਏ

ਚੰਦ ਨਿਕਲ਼ੀ ਬਣਾ ਕੇ, ਛੱਟ ਤੇ ਲਵਾ ਕੇ ਚਕੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

ਓਦੋਂ ਜਾਪਦਾ ਸੀ ਟੁੱਟਣੇ ਨਹੀਂ ਸਾਂਝ ਬੜੀ ਪੱਕੀ
ਅੱਜ ਗ਼ੌਰ ਨਾਲ ਜਦੋਂ ਬੁਨਿਆਦ ਉਹਦੀ ਤੱਕੀ, ਹਾਏ
ਓਦੋਂ ਜਾਪਦਾ ਸੀ ਟੁੱਟਣੇ ਨਹੀਂ ਸਾਂਝ ਬੜੀ ਪੱਕੀ
ਅੱਜ ਗ਼ੌਰ ਨਾਲ ਜਦੋਂ ਬੁਨਿਆਦ ਉਹਦੀ ਤੱਕੀ
ਉਹੋ ਰਿਸ਼ਤਾ ਬਣਾ ਹੀ, ਰਿਸ਼ਤਾ ਬਣਾ ਹੀ ਕਮਜ਼ੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

ਮੈਨੂੰ ਐਸਾ ਇਕ ਗੀਤ Sartaaj ਨੇ ਸੁਣਾਇਆ
ਇੰਜ ਲੱਗਦਾ ਕਿਸੇ ਨੂੰ ਬਾਹੋ ਫੜ ਕੇ ਜਗਾਇਆ, ਹਾਏ
ਮੈਨੂੰ ਐਸਾ ਇਕ ਗੀਤ Sartaaj ਨੇ ਸੁਣਾਇਆ
ਇੰਜ ਲੱਗਦਾ ਕਿਸੇ ਨੂੰ ਬਾਹੋ ਫੜ ਕੇ ਜਗਾਇਆ
ਉਹਦਾ ਗੀਤ ਸੁਣ ਨਵਾਂ, ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

⭐ Rate These Lyrics

Average: 0.0/5 • 0 ratings