Home 🎬 Bollywood 🎵 Pakistani 🎤 English Pop

Beet Jaania'N (Endless Love)-Extended Version

👤 Satinder Sartaaj, Dee Ajayi 🎼 Beet Jaania'N (Endless Love)-Extended Version ⏱️ 7:17
🎵 3142 characters
⏱️ 7:17 duration
🆔 ID: 6907098

📜 Lyrics

ਬੀਤ ਜਾਣੀਆਂ ਏਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ, ਟੋਹਲਦਾ ਰਵੀਂ
ਚਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ

ਬੀਤ ਜਾਣੀਆਂ ਏਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ, ਟੋਹਲਦਾ ਰਵੀਂ
ਚਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ

ਕੱਲ੍ਹੇ ਹੋ ਗਏ, ਵੇ ਝੱਲੇ ਹੋ ਗਏ
ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ
ਹੋਈਆਂ ਹੈਰਾਨੀਆਂ, ਵੇ ਦਿਲ ਜਾਨੀਆਂ
ਖ਼ੰਜਰਾਂ ਤੋਂ ਤਿੱਖੇ ਤੇਰੇ ਛੱਲੇ ਹੋ ਗਏ, ਛੱਲੇ ਹੋ ਗਏ

ਰੁੱਕ ਜਾਣਾ ਏਂ, ਸਾਹ ਨੇ ਮੁੱਕ ਜਾਣਾ ਏਂ
ਫੇਰ ਪਿੱਛੋਂ ਮਿੱਟੀਆਂ ਫ਼ਰੋਲਦਾ ਰਵੀਂ
ਰੁੱਕ ਜਾਣਾ ਏਂ, ਸਾਹ ਨੇ ਮੁੱਕ ਜਾਣਾ ਏਂ
ਫੇਰ ਪਿੱਛੋਂ ਮਿੱਟੀਆਂ ਫ਼ਰੋਲਦਾ ਰਵੀਂ

ਚਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ

How I love you, it's nothing new
Passed lives are tired
Oh! Where do I stop?
I know you're with me
Darlin' I'm not alone
With me your heart always has a home
I love you still, it's all so beautiful
I'll never let you go
He will claim my throne, I know
Our lives shining through
I'll be waiting here, I will wait for you
Just as still, my heart fulfills
Singing just for you
I'll be waiting here, I will wait for you

ਪੈਂਦੇ ਸੱਲ ਵੇ, ਕੋਈ ਨਾ ਹੱਲ ਵੇ
ਚੱਲ ਦਿਲਾ ਆਪਣਾ ਟਿਕਾਣਾ ਮੱਲ ਵੇ
ਹਾਫ਼ਿਜ਼ ਖ਼ੁਦਾ, ਚੱਲੇ ਅੰਬਰਾਂ ਦੇ ਰਾਹ
ਮੇਰੇ Sartaaj ਸਾਡੀ ਸੁਣ ਗੱਲ ਵੇ, ਸੁਣ ਗੱਲ ਵੇ

ਜਾ ਸ਼ਾਮਾਂ ਪੈਣੀਆਂ, ਯਾਦਾਂ ਆ ਬਹਿਣੀਆਂ
ਸੂਹੇ ਰੰਗ ਪਾਣੀਆਂ 'ਚ ਘੋਲਦਾ ਰਵੀਂ
ਚਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ

I can see you, why
I can here you, why
I can get you, why
I can see you, why
I can feel you, why
I can here you, why
I can breathe you, why
I can see you, why

ਬੀਤ ਜਾਣੀਆਂ ਏਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ, ਟੋਹਲਦਾ ਰਵੀਂ

He will claim my throne, I know
Our lives shining through
I'll be waiting here, I will wait for you

ਬੀਤ ਜਾਣੀਆਂ ਏਹ ਰੁੱਤਾਂ ਹਾਣੀਆਂ
ਜੇ ਨਾ ਮਾਣੀਆਂ, ਟੋਹਲਦਾ ਰਵੀਂ
ਚਲੇ ਜਾਵਾਂਗੇ, ਨਾ ਮੁੜ ਆਵਾਂਗੇ
ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ

⭐ Rate These Lyrics

Average: 0.0/5 • 0 ratings