Home 🎬 Bollywood 🎵 Pakistani 🎤 English Pop

Teri Deed

👤 Hustinder 🎼 Sadiyan Gallan ⏱️ 3:33
🎵 3264 characters
⏱️ 3:33 duration
🆔 ID: 9921049

📜 Lyrics

ਓ ਜਿਵੇਂ ਜੇਠ ਮਹੀਨੇ ਮੀਂਹ ਲਗਦਾ
ਨੀਂ ਜਿਵੇਂ ਜੇਠ ਮਹੀਨੇ ਮੀਂਹ ਲਗਦਾ
ਸੁੱਕੇ ਹੋਏ ਜੰਡ ਕਰੀਰਾਂ ਨੂੰ
ਹੋ ਤੇਰੀ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
(ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ)

ਜਿਵੇਂ ਮਿਲੀ ਜ਼ਮਾਨਤ ਲਗਦੀ ਏ
ਕਿਸੇ ਵੈਲੀ ਅੰਦਰ ਤਾੜੇ ਨੂੰ
ਜਾਂ ਪਹਿਲੀ ਏ ਤਨਖਾਹ ਮਿਲਦੀ
ਕਿਸੇ ਬੇਰੁਜ਼ਗਾਰ ਜੇ ਪਾੜ੍ਹੇ ਨੂੰ
ਜਾਂ ਪਹਿਲੀ ਏ ਤਨਖਾਹ ਮਿਲਦੀ
ਕਿਸੇ ਬੇਰੁਜ਼ਗਾਰ ਜੇ ਪਾੜ੍ਹੇ ਨੂੰ
ਉੱਠ ਤੜਕੇ ਲੱਸੀ ਲਗਦੀ ਜਿਓਂ
ਦਾਰੂ ਦੇ ਭੰਨੇ ਸ਼ਰੀਰਾਂ ਨੂੰ
ਹੋ ਤੇਰੀ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
(ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ)

ਕਿਸੇ ਅੱਕੇ ਜੱਟ ਨੂੰ ਖ਼ਬਰ ਮਿਲੇ
ਜਿਵੇਂ ਅਮਲੀ ਪੁੱਤ ਦੇ ਵੀਜੇ ਦੀ
ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ
ਮੁਖ਼ਤਿਆਰੀ ਬਾਪ ਦੇ ਗੀਜੇ ਦੀ
ਕਿਸੇ ਨਿਆਣੇ ਦੇ ਹੱਥ ਲੱਗ ਜਾਂਦੀ
ਮੁਖ਼ਤਿਆਰੀ ਬਾਪ ਦੇ ਗੀਜੇ ਦੀ
ਜਿਵੇਂ ਕੱਠੀ ਵਿੱਚ ਬਜ਼ੁਰਗ ਕੋਈ
ਪਿਆ ਕਰਦਾ ਯਾਦ ਸ਼ਤੀਰਾਂ ਨੂੰ
ਹੋ ਤੇਰੀ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
(ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ)

ਪਰਦੇਸੀ ਹੋਵੇ ਪੁੱਤ ਕੱਲਾ
ਕਿਸੇ ਮੁੱਲਕ ਬੇਗਾਨੇ ਜੂਹਾਂ ਤੇ
ਮਾਂ ਬੁੱਢੀ ਖੋਲ੍ਹੇ ਗੇਟ ਜਦੋਂ
ਪੁੱਤ ਹੋਵੇ ਖੜ੍ਹਾ ਬਰੂਹਾਂ ਤੇ
ਮਾਂ ਬੁੱਢੀ ਖੋਲ੍ਹੇ ਗੇਟ ਜਦੋਂ
ਪੁੱਤ ਹੋਵੇ ਖੜ੍ਹਾ ਬਰੂਹਾਂ ਤੇ
ਦੁੱਖ ਸੁੱਖ ਦੀ ਸਮਝ ਨਾ ਲਗਦੀ ਏ
ਜਦੋਂ ਨੈਣੀਂ ਵਗਦੇ ਨੀਰਾਂ ਨੂੰ
ਹੋ ਤੇਰੀ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
ਹਾਏ ਦੀਦ ਮੇਰੇ ਲਈ ਹਾਣ ਦੀਏ
ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ
(ਜਿਵੇਂ ਰੱਬ ਦਾ ਨਾਮ ਫ਼ਕੀਰਾਂ ਨੂੰ)

⭐ Rate These Lyrics

Average: 0.0/5 • 0 ratings